The Perl Toolchain Summit needs more sponsors. If your company depends on Perl, please support this very important event.
ਕੇਂਦਰੀ ਗ੍ਰਹਿਮੰਤਰੀ ਪੀ.ਚਿਦੰਬਰਮ ਨੇ ਐਤਵਾਰ ਨੂੰ ਤਮਿਲਨਾਢੂ ਦੇ ਮੁੱਖਮੰਤਰੀ ਐਮ.ਕਰੁਣਾਨਿਧੀ ਨਾਲ ਮੁਲਾਕਾਤ ਕੀਤੀ।ਉਨ੍ਹਾ ਨੇ ਸ਼੍ਰੀਲੰਕਾ 'ਚ ਲਿੱਟੇ ਦੇ ਖਿਲਾਫ਼ ਯੁੱਧ ਦੌਰਾਨ ਉੱਝੜੇ ਹੋਏ ਲੱਗਭਗ ਢਾਈ ਲੱਖ ਤਮਿਲਾਂ ਦੀ ਮੁੜ ਰਿਹਾਇਸ਼ 'ਤੇ ਚਰਚਾ ਕੀਤੀ।
ਦ੍ਰਮੁਕ ਨੇਤਾ ਦੇ ਨਾਲ ਸੰਖੇਪ ਮੁਲਾਕਾਤ ਬਾਅਦ ਚਿਦੰਬਰਮ ਨੇ ਕਿਹਾ ਹੈ ਕਿ ਕੇਂਦਰ ਤਮਿਲਾਂ ਦੀ ਮੁੜ ਰਿਹਾਇਸ਼ ਲਈ ਜਰੂਰਤ ਪੈਣ 'ਤੇ ਸ਼੍ਰੀਲੰਕਾ ਨੂੰ ਹੋਰ ਜ਼ਿਆਦਾ ਧਨ ਦੇਵੇਗਾ।ਅਸੀਂ ਪਹਿਲਾ ਹੀ 500 ਕਰੋੜ ਰੁੱਪਏ ਦੇ ਚੁੱਕੇ ਹਾਂ।
ਚਿਦੰਬਰਮ ਨੇ ਕਿਹਾ ਹੈ ਕਿ ਕਰੁਣਾਨਿਧੀ ਦੇ ਨਾਲ ਉਨ੍ਹਾ ਦੀ ਚਰਚਾ ਪਿੱਛਲੇ ਹਫ਼ਤੇ ਦਸ ਸਾਂਸਦਾਂ ਦੇ ਪ੍ਰਤਿਨਿਧੀਮੰਡਲ ਦੇ ਸ਼੍ਰੀਲੰਕਾ ਦੌਰੇ 'ਤੇ ਕੇਂਦਰਤ ਸੀ,ਜੋ ਜਾਤੀ ਤਮਿਲਾ ਨੂੰ ਮਿਲੀ ਅਤੇ ਉਨ੍ਹਾ ਦੀ ਦਸ਼ਾ ਬਾਰੇ ਜਾਣਿਆ।
ਉਨ੍ਹਾ ਨੇ ਕਿਹਾ ਕਿ ਸ਼੍ਰੀਲਕਾ ਦੇ ਤਮਿਲਾਂ ਨੂੰ ਉਨ੍ਹਾ ਦੇ ਮੂਲ ਸਥਾਨਾਂ 'ਤੇ ਬਸਾਉਣ ਦੇ ਤੌਰ ਤਰੀਕਿਆਂ 'ਤੇ ਚਰਚਾ ਹੋਈ ਅਤੇ ਸਾਂਸਦਾ ਦੀ ਟੀਮ ਨੂੰ ਦਿੱਤੇ ਭਰੋਸੇ ਬਾਅਦ ਕੋਲੰਬੋ ਦੁਆਰਾ ਪਿੱਛਲੇ ਹਫ਼ਤੇ ਮੁੜ ਰਿਹਾਇਸ਼ ਪ੍ਰਕ੍ਰਿਆ ਸ਼ੁਰੂ ਕੀਤੇ ਜਾਣ ਬਾਅਦ ਤੋਂ ਲੱਗਭਗ ਪੰਜ ਹਜ਼ਾਰ ਲੋਕਾਂ ਨੂੰ ਉਨ੍ਹਾ ਦੇ ਘਰਾਂ ਨੂੰ ਵਾਪਸ ਭੇਜਿਆ ਜਾ ਚੁੱਕਿਆ ਹੈ।ਚਿਦੰਬਰਮ ਨੇ ਕਿਹਾ ਹੈ ਕਿ ਹਾਲਾਂਕਿ ਪ੍ਰਕ੍ਰਿਆ ਧੀਮੀ ਹੈ,ਲੇਕਿਨ ਗਤੀ ਪਕੜ ਲਵੇਗੀ।

੦੧੨੩੪੫੬੭੮੯